ਮਾਹਿਲਪੁਰ: ਸ਼ਿਵ ਕੁਮਾਰ ਬਾਵਾ: ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਠੰਡਲ ਵਲੋਂ ਅੱਜ ਬਲਾਕ ਮਾਹਿਲਪੁਰ ਅਧੀਨ ਆਉਂਦੀਆਂ ਮੰਡੀਆਂ ਬਾੜੀਆਂ ਖੁਰਦ, ਕੋਟਫਤੂਹੀ, ਕਹਾਰਪੁਰ , ਸਰਹਾਲਾ ਖੁਰਦ ਆਦਿ ਦਾ ਤੂਫਾਨੀ ਦੌਰਾ ਕੀਤਾ ਗਿਆ ਅਤੇ ਕਣਕ ਦੇ ਧੀਮੀ ਗਤੀ ਨਾਲ ਚੱਲ ਰਹੇ ਖਰੀਦ ਪ੍ਰਬੰਧਾਂ ਨੂੰ ਤੇਜ਼ ਕੀਤਾ ਗਿਆ। ਉਹਨਾਂ ਇਸ ਮੌਕੇ ਮੰਡੀਆਂ ਵਿਚ ਇਕੱਤਰ ਕਿਸਾਨਾ ਅਤੇ ਆੜਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਕਣਕ ਦੀ ਚੁਕਾਈ ਦੇ ਪ੍ਰਬੰਧਾਂ ਲਈ ਹੋਰ ਵਾਹਨਾਂ ਦਾ ਬੰਦੋਬਾਸਤ ਕਰਕੇ ਪਿੱਛਲੇ ਕਈ ਦਿਨਾਂ ਤੋਂ ਖਰੀਦੀ ਹੋਈ ਕਣਕ ਨੂੰ ਚੁੱਕਵਾਇਆ ਗਿਆ।
ਇਸ ਮੌਕੇ ਰਵਿੰਦਰ ਠੰਡਲ ਨੇ ਕਿਹਾ ਕਿ ਮੰਡੀਆਂ ਵਿਚ ਕਣਕ ਦੀ ਬੇਕਦਰੀ ਦਾ ਰੋਲਾ ਪਾਉਣ ਵਾਲੇ ਕਾਂਗਰਸੀ ਆਗੂਆਂ ਵਲੋਂ ਅਕਾਲੀ ਭਾਜਪਾ ਸਰਕਾਰ ਨੂੰ ਗਿਣੀਮਿੱਥੀ ਸ਼ਾਜਿਸ਼ ਤਹਿਤ ਲੋਕਾਂ ਨੂੰ ਗੁੰਮਰਾਹ ਕਰਕੇ ਭੰਡਿਆ ਜਾ ਰਿਹਾ ਹੈ। ਇਸ ਵਕਤ ਕਿਸੇ ਵੀ ਮੰਡੀ ਵਿਚ ਕਣਕ ਦੀ ਬੇਕਦਰੀ ਨਹੀਂ ਹੋ ਰਹੀ। ਕਿਸਾਨਾਂ ਦੀ ਕਣਕ ਦਾ ਤਹਿ ਸਰਕਾਰੀ ਮੁੱਲ ਦਿੱਤਾ ਜਾ ਰਿਹਾ ਹੈ ਅਤੇ ਸਰਕਾਰੀ ਖਰੀਦ ਏਜੰਸੀਆਂ ਕਣਕ ਦਾ ਦਾਣਾ ਦਾਣਾ ਖਰੀਦ ਕੇ ਕਿਸਾਨਾਂ ਨੂੰ ਨਾਲੋ ਨਾਲ ਪੇਮੈਂਟ ਕੀਤੀ ਜਾ ਰਹੀ ਹੈ।
ਇਸ ਮੌਕੇ ਉਹਨਾਂ ਦੇ ਨਾਂਲ ਸਰਪੰਚ ਜਥੇਦਾਰ ਪਰਮਜੀਤ ਸਿੰਘ ਪੰਜੌੜ, ਸੁਖਦੇਵ ਸਿੰਘ ਬੰਬੇਲੀ, ਸਰਪੰਚ ਜਸਵੀਰ ਸਿੰਘ ਭੱਟੀ ਨਡਾਲੋਂ, ਮਾਸਟਰ ਰਛਪਾਲ ਸਿੰਘ, ਦਵਿੰਦਰ ਸਿੰਘ ਬੈਂਸ, ਜਸਵੀਰ ਸਿੰਘ ਪਰਮਾਰ ਸਮੇਤ ਖਰੀਦ ਏਜੰਸੀਆਂ ਪਨਗ੍ਰੇਨ ਅਤੇ ਐਫ ਸੀ ਆਈ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ। ਇਸ ਤੋਂ ਇਲਾਵਾ ਅੱਜ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਵਲੋਂ ਵੀ ਉਚ ਸਰਕਾਰੀ ਅਧਿਕਾਰੀਆਂ ਸਮੇਤ ਇਲਾਕੇ ਦੀਆਂ ਮੰਡੀਆਂ ਵਿਚ ਜਾ ਕੇ ਕਿਸਾਨਾ ਦੀ ਖਰੀਦੀ ਹੋਈ ਕਣਕ ਚੁੱਕਵਾਉਣ ਦੇ ਤੁਰੰਤ ਪ੍ਰਬੰਧ ਕਰਵਾਏ ਅਤੇ ਕਿਸਾਨਾਂ ਨੂੰ ਬਣਦੀ ਪੇਮੈਂਟ ਮੌਕੇ ‘ ਤੇ ਹੀ ਦਿਵਾਈ।